ਆਖਰੀ ਅਪਡੇਟ: 28 ਫਰਵਰੀ 2024
07 ਫਰਵਰੀ 2024 : ਮਿਡ-ਡੇ-ਮੀਲ ਦੇ ਹਿੱਸੇ ਵਜੋਂ ਪੰਜਾਬ ਵਿੱਚ ਵਿਦਿਆਰਥੀਆਂ ਨੂੰ ਸਥਾਨਕ ਫਲ ਮੁਹੱਈਆ ਕਰਵਾਉਣ ਦੀ ਪੰਜਾਬ ਸਰਕਾਰ ਦੀ ਨੀਤੀ ਵਿਦਿਆਰਥੀਆਂ ਅਤੇ ਸਥਾਨਕ ਕਿਸਾਨਾਂ ਦੋਵਾਂ ਨੂੰ ਲਾਭ ਪਹੁੰਚਾਉਂਦੀ ਹੈ
ਲਾਗੂ ਕੀਤਾ ਜਾਣਾ ਤੁਰੰਤ ਭਾਵ 12 ਫਰਵਰੀ 2024 ਤੋਂ

- ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ
- ਸਕੂਲ ਮੁਖੀ ਪਹਿਲਾਂ ਹੀ ਮੁਹੱਈਆ ਕਰਵਾਏ ਫੰਡਾਂ ਵਿੱਚੋਂ ਇਲਾਕੇ ਦੇ ਸਥਾਨਕ ਫਲ ਖੁਦ ਖਰੀਦ ਸਕਦੇ ਹਨ
- ਕਿੰਨੂ : ਦੱਖਣੀ ਪੰਜਾਬ (ਅਬੋਹਰ ਖੇਤਰ) ਵਿੱਚ ਸਕੂਲ
- ਲੀਚੀ : ਪਠਾਨਕੋਟ ਸਕੂਲ
- ਅਮਰੂਦ : ਹੁਸ਼ਿਆਰਪੁਰ ਦੇ ਸਕੂਲਾਂ ਲਈ
- ਬੇਰ : ਮਾਲਵਾ ਖੇਤਰ ਲਈ ਵਿਚਾਰ ਕਰਨ ਲਈ ਕਿਹਾ
- ਸ਼ਿਵਾਲਿਕ ਦੀ ਤਲਹਟੀ ਵਿੱਚ ਸਕੂਲਾਂ ਲਈ ਅੰਬ
- ਪਹਿਲਾਂ ਕੇਲੇ ਦੀ ਬਜਾਏ ਹਰ ਸੋਮਵਾਰ ਨੂੰ ਸਥਾਨਕ ਫਲ ਪਰੋਸੇ ਜਾਣ
- ਕਿਸਾਨ ਜੱਥੇਬੰਦੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਕੇਲੇ ਜੋ ਕਿ ਸੂਬੇ ਤੋਂ ਬਾਹਰ ਉਗਾਈ ਜਾਂਦੇ ਹਨ ਅਤੇ ਢੋਆ-ਢੁਆਈ ਦੇ ਜ਼ਿਆਦਾ ਖਰਚੇ ਲੈ ਕੇ ਪੰਜਾਬ ਪਹੁੰਚਦੇ ਹਨ, ਦੀ ਬਜਾਏ ਸਰਕਾਰ ਵਿਦਿਆਰਥੀਆਂ ਲਈ ਮਿਡ-ਡੇ-ਮੀਲ ਸਕੀਮ ਲਈ ਸਥਾਨਕ ਕਿਸਮਾਂ ਦੇ ਫਲਾਂ 'ਤੇ ਵਿਚਾਰ ਕਰੇ
- ਕਿਸਾਨਾਂ ਨੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਧੇ ਤੌਰ 'ਤੇ ਉਨ੍ਹਾਂ ਤੋਂ ਫਲ ਖਰੀਦਣ ਤਾਂ ਜੋ ਉਨ੍ਹਾਂ ਨੂੰ ਉਪਜ ਦਾ ਵਧੀਆ ਮੁੱਲ ਮਿਲ ਸਕੇ
ਹਵਾਲਾ